Community Health Centre(PHSC)/Block Primary Health Centre ਅਮਰਗੜ੍ਹ ਇਕ ਬਲਾਕ ਪੱਧਰ ਦਾ 30 ਬੈੱਡਾਂ ਦਾ ਪ੍ਰਾਇਮਰੀ ਹੈਲਥ ਸੈਂਟਰ ਕਮ ਕੰਮਿਊਨਟੀ ਹੈਲਥ ਕੇਂਦਰ (Community Health Centre(PHSC)/Block Primary Health Centre) ਹੈ। ਬਲਾਕ ਪੱਧਰੀ ਇਸ ਪ੍ਰਾਇਮਰੀ ਹੈਲਥ ਸੈਂਟਰ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਹੁੰਦੇ ਹਨ। ਇਸ ਬਲਾਕ ਪ੍ਰਾਇਮਰੀ ਹੈਲਥ ਸੈਂਟਰ ਅਧੀਨ ਤਿੰਨ ਪ੍ਰਾਇਮਰੀ ਹੈਲਥ ਸੈਂਟਰ (Primary Health Centre/Mini Primary Health Centre) ਗੁਆਰਾ, ਮੰਨਵੀਂ, ਭਸੌੜ ਅਤੇ 29 ਸਬ-ਸੈਂਟਰ/ਹੈਲਥ ਵੈਲਨੈਸ ਕੇਂਦਰ (Sub Centre/Health Wellness Centre) 107 ਪਿੰਡਾਂ ਦੀ 149708 ਅਬਾਦੀ ਨੂੰ ਸਿਹਤ ਸੇਵਾਵਾਂ ਦੇ ਰਹੇ ਹਨ। ਜਿਸ ਵਿਚ ਕੰਮਿਊਨਟੀ ਹੈਲਥ ਸੈਂਟਰ ਅਮਰਗੜ੍ਹ, ਪ੍ਰਾਇਮਰੀ ਹੈਲਥ ਸੈਂਟਰ ਮੰਨਵੀਂ ਤੇ ਗੁਆਰਾ (Primary Health Centre) 24X7 ਹਨ। ਇਸ ਅਧੀਨ ਆਉਂਦੇ 11 ਸਬ-ਸਿਡਰੀ ਸਿਹਤ ਕੇਂਦਰ (Subsidiary Health Centre) (ਪੇਂਡੂ ਡਿਸਪੈਂਸਰੀਆਂ) ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਤਬਦੀਲ ਕਰ ਦਿੱਤੀਆਂ ਗਈਆਂ ਹਨ। ਜਿਥੇ ਜ਼ਿਲ੍ਹਾ ਪ੍ਰੀਸ਼ਦ ਦੁਆਰਾ ਰੂਰਲ ਮੈਡੀਕਲ ਅਫਸਰ (ਡਾਕਟਰ) ਨਿਯੁਕਤ ਕੀਤੇ ਗਏ ਹਨ।

ਦਫਤਰ ਸੀਨੀਅਰ ਮੈਡੀਕਲ ਅਫਸਰ, ਅਮਰਗੜ੍ਹ

Block Primary Health Centre (DHS)/Community Health Centre (PHSC), ਅਮਰਗੜ੍ਹ, ਪੰਜਾਬ ਦੇ ਜਿਲ੍ਹਾ ਸੰਗਰੂਰ ਵਿੱਚ ਮਾਲੇਰਕੋਟਲਾ-ਪਟਿਆਲਾ ਰੋਡ ਉੱਤੇ ਮਾਲੇਰਕੋਟਲਾ ਤੋਂ 15 ਕਿਲੋਮੀਟਰ ਅਤੇ ਪਟਿਆਲਾ ਤੋਂ 42 ਕਿਲੋਮੀਟਰ, ਨਾਭਾ ਤੋਂ 18 ਕਿਲੋਮੀਟਰ ਮੇਨ ਰੋਡ ਉੱਤੇ ਸਥਿੱਤ ਹੈ। ਇਸ ਦਫਤਰ ਵਿਖੇ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਸਿਹਤ ਸਹੁਲਤਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ। ਸਿਹਤ ਵਿਭਾਗ ਬਿਮਾਰੀ ਤੋਂ ਪਹਿਲਾਂ ਹੀ ਰੋਕਥਾਮ ਅਤੇ ਬਿਮਾਰ ਹੋਣ ਤੇ ਉਸਦਾ ਉਪਚਾਰ ਕਰਨ ਲਈ ਕੰਮ ਕਰਦਾ ਹੈ। ਜਾਗਰੂਕ ਸਮਾਜ ਸਿਹਤਮੰਦ ਪੰਜਾਬ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ Block Primary Health Centre,ਅਮਰਗੜ੍ਹ ਵਿੱਚ ਫੀਲਡ ਸਟਾਫ ਜਿਸ ਵਿੱਚ ਬਲਾਕ ਐਕਟੈਸ਼ਨ ਐਜੂਕੇਟਰ, ਮਲਟੀਪਰਪਜ਼ ਸਿਹਤ ਸੁਪਰਵਾਈਜ਼ਰ ਅਤੇ ਮਲਟੀਪਰਪਜ਼ ਸਿਹਤ ਵਰਕਰ IEC/BCC ਗਤੀਵਿਧੀਆਂ ਰਾਂਹੀ 107 ਪਿੰਡਾਂ ਦੇ ਲੋਕਾਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਬਿਮਾਰੀਆਂ ਤੋਂ ਬਚਾਅ ਅਤੇ ਰਾਜ ਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹਨ ਅਤੇ ਬਿਮਾਰੀਆਂ ਦੇ ਇਲਾਜ ਲਈ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਐਂਮਰਜੈਂਸੀ ਅਤੇ ਓ.ਪੀ.ਡੀ. ਵਿੱਚ ਉੱਪਲਬਧ ਹਨ।ਇਸ ਤੋਂ ਇਲਾਵਾ ਰਾਸ਼ਟਰੀ ਬਾਲ ਸੁਰੱਖਿਆ ਕਾਰਿਯਾਕਰਮ (RBSK) ਤਹਿਤ ਦੋ ਟੀਮਾਂ ਬਲਾਕ ਦੇ ਅਧੀਨ ਆਉਂਦੇ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦਾ ਸਿਹਤ ਨਿਰੀਖਣ ਅਤੇ ਜਰੂਰਤ ਅਨੁਸਾਰ ਮੁਫ਼ਤ ਇਲਾਜ ਲਈ ਬੱਚਿਆਂ ਨੂੰ ਹਸਪਤਾਲਾਂ ਵਿੱਚ ਭੇਜਦੇ ਹਨ।

ਸਾਡੇ ਬਾਰੇ

ਬਲਾਕ ਸੀ.ਐਚ.ਸੀ. ਅਮਰਗੜ੍ਹ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਸਬ-ਡਵੀਜਨਲ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਭੀੜ-ਭੜੱਕੇ ਤੋਂ ਬਚਾ ਕੇ ਉਹਨਾਂ ਤੱਕ ਮੁਢਲੀਆਂ ਸਿਹਤ ਸਹੂਲਤਾਂ ਪਹੁੰਚਾਉਣ ਦਾ ਹੈ ।

ਸੰਪਰਕ ਕਰੋ